
ਦ ਪੰਜਾਬ ਰਿਪੋਰਟ ਜਲੰਧਰ :-ਚਾਰ ਸਾਹਿਬਜ਼ਾਦਿਆਂ ਮਾਤਾ ਗੂਜਰ ਕੋਰ ਤੇ ਅਨੇਕਾਂ ਸਿੰਘਾਂ ਦੀ ਕੁਰਬਾਨੀਆਂ ਦਾ ਇਤਿਹਾਸ ਇਕ ਅਜੇਹੀ ਗਾਥਾ ਜਿਸ ਦਿ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਵੀ ਕੋਈ ਮਿਸਾਲ ਨਹੀ ਮਿਲਦੀ ਪਰ ਇਤਿਹਾਸ ਅਸੀ ਆਪਣੀ ਪੀੜ੍ਹੀ ਨੂੰ ਨਹੀ ਦਸ ਸਕੇ,ਜੋ ਸਾਡੀ ਬਦਕਿਸਮਤੀ ਹੈ। ਪਰ ਅਜ ਜਲੰਧਰ ਸਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੇਖਣ ਵਿੱਚ ਆਇਆ ਹੈ, ਕਿ ਸਹਿਰ ਦੀ ਹਰ ਗਲੀ ਹਰ ਚੋੰਕ ਵਿੱਚ ਇਨ੍ਹਾਂ ਲਾਸਾਨੀ ਕੁਰਬਾਨੀਆਂ ਦਾ ਗੋਰਵਮਈ ਇਤਿਹਾਸ ਬੋਰਡਾ ਤੇ ਕੀਰਤੀਮਾਨ ਕਰਕੇ ਲਗਾਇਆ ਗਿਆ ਅਤੇ ਇਨ੍ਹਾਂ ਬੋਰਡਾ ਨੂੰ ਬਣਾਉਣ ਵਾਲੇ ਨੇ ਕਿਤੇ ਵੀ ਆਪਣੀ ਪਹਿਚਾਣ ਨਹੀ ਦਸੀ ਅਤੇ ਨਾਹੀ ਕੋਈ ਆਪਣੀ ਫੋਟੋ ਲਗਵਾਈ ਹੈ। ਇਸ ਮਹਾਨ ਕਾਰਜ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਹ ਥੋੜ੍ਹੀ ਹੈ।
ਜਲੰਧਰ ਦੀਆਂ ਸਿੰਘ ਸਭਾਵਾਂ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਰਜਿੰਦਰ ਸਿੰਘ ਮਿਗਲਾਨੀ,ਕੁਲਦੀਪ ਸਿੰਘ ਪਾਇਲਟ,ਅਮਰਜੀਤ ਸਿੰਘ ਮਿੱਠਾ,ਅਰਵਿੰਦਰ ਸਿੰਘ ਰੈਰੂ,ਵਰਿੰਦਰ ਸਿੰਘ ਬਿੰਦਰਾਂ,ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਆਪਣੀ ਹਉਮੈਂ ਨੂੰ ਪਰੇ ਰੱਖ ਕੇ ਅਜੇਹੇ ਪ੍ਰਚਾਰ ਤੇ ਪਾਸਾਰ ਦੇ ਉਪਰਾਲੇ ਹਰ ਸਿੱਖ ਨੂੰ ਕਰਨੇ ਚਾਹੀਦੇ ਹਨ। ਇਹ ਗੌਰਵ-ਮਈ ਸ਼ਹੀਦੀਆਂ ਸਾਡੀ ਆਉਣ ਵਾਲੀ ਪੀੜ੍ਹੀ ਲਈ ਅਜਿਹੀ ਪ੍ਰੇਰਨਾ-ਸਰੋਤ ਹਨ,ਜਿਸਨੂੰ ਗ੍ਰਹਣ ਕਰਕੇ ਸਿੱਖੀ ਦੇ ਮਹਲ ਦੀਆਂ ਨੀੰਹਾਂ ਹੋਰ ਮਜ਼ਬੂਤ ਹੋ ਸਕਦੀਆਂ ਹਨ। ਅਜਿਹੇ ਉਪਰਾਲੇ ਕੋਈ ਵੀ ਵੀਰ ਜਾਂ ਭੈਣ ਕਰੇ ਉਸ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਬਣਦੀ ਹੈ।