
ਦ ਪੰਜਾਬ ਰਿਪੋਰਟ ਜਲੰਧਰ :- ਅੱਜ ਹਲਕਾ ਜਲੰਧਰ ਕੈਂਟ ਵਿਚ ਇਕ ਪ੍ਰਭਾਵਸ਼ਾਲੀ ਮੀਟਿੰਗ ਹੋਈ ਜਿਸ ਦੀ ਨੁਮਾਇੰਦਗੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕੀਤੀ ਅਨਮੋਲ ਗਗਨ ਮਾਨ ਕੇ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਪਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰੇਕ ਨਾਗਰਿਕ ਦਾ ਸਨਮਾਨ ਕੀਤਾ ਅਤੇ ਹੱਕਾਂ ਦੀ ਰਾਖੀ ਕੀਤੀ ਅਨਮੋਲ ਗਗਨ ਮਾਨ ਨੇ ਦੱਸਿਆ ਜੋ ਕੰਮ ਪਿਛਲੀਆ ਸਰਕਾਰਾਂ ਅਧੂਰੇ ਛੱਡ ਗਈਆਂ ਸਨ ਉਨ੍ਹਾਂ ਕੰਮਾਂ ਨੂੰ ਸਰਕਾਰ ਨੇ ਇੱਕ ਸਾਲ ਵਿੱਚ ਪੂਰਾ ਕੀਤਾ ਅਤੇ ਇਲੈਕਸ਼ਨ ਕੋਡ ਖਤਮ ਹੋਣ ਤੋਂ ਬਾਅਦ ਰਹਿੰਦੇ ਕੰਮ ਵੀ ਜਲਦ ਪੂਰੇ ਕੀਤੇ ਜਾਣਗੇ।
ਜਿਸ ਵਿਚ ਟੁੱਟੀਆਂ ਸੜਕਾਂ ਸੀਵਰੇਜ ਅਤੇ ਲਾਈਟਾਂ ਦੇ ਕੰਮ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਚਾਰ ਸਾਲਾਂ ਵਿਚ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਜਲਦ ਪੂਰੇ ਕੀਤੇ ਜਾਣਗੇ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਏਗਾ ਤਾ ਜੋ ਨੌਜਵਾਨਾਂ ਨੂੰ ਪੰਜਾਬ ਛੱਡ ਕੇ ਵਿਦੇਸ਼ਾ ਵਿੱਚ ਧੱਕੇ ਨਾ ਖਾਣੇ ਪੈਣ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਵੱਡੇ ਕਦਮ ਚੁੱਕੇ ਜਾਣਗੇ।
ਇਸ ਮੌਕੇ ਰਾਜਵਿੰਦਰ ਕੌਰ ਸੁਰਜੀਤ ਸਿੰਘ ਸੁਰਿੰਦਰ ਸਿੰਘ ਸੋਢੀ ਮੰਗਲ ਸਿੰਘ ਚੇਅਰਮੈਨ ਸਾਬਕਾ ਐਮ ਐਲ ਏ ਜਗਬੀਰ ਬਰਾੜ ਹਾਜ਼ਰ ਸਨ।