June 21, 2025

ਬਲਵਿੰਦਰ ਸਿੰਘ ਗਿੱਲ ਪ੍ਰਧਾਨ, ਨੀਲਮ ਕੁਮਾਰੀ ਜਨਰਲ ਸਕੱਤਰ ਅਤੇ ਸੁਖਪ੍ਰੀਤ ਕੌਰ ਬਣੇ ਵਿੱਤ ਸਕੱਤਰ

ਦ ਪੰਜਾਬ ਰਿਪੋਰਟ ਜਲੰਧਰ :- ਡੈਮੋਕਰੇਟਿਕ ਪੈਰਾ ਮੈਡੀਕਲ ਮੁਲਾਜ਼ਮ ਯੂਨੀਅਨ ਪੰਜਾਬ ਜਿਲਾ ਜਲੰਧਰ ਦੀ ਵਿਸ਼ੇਸ਼ ਇਕੱਤਰਤਾ ਸੂਬਾਈ ਕਨਵੀਨਰ ਪ੍ਰਮੋਦ ਗਿੱਲ, ਕੋ ਕਨਵੀਨਰ ਹਰਿੰਦਰ ਦੁਸਾਂਝ, ਗੁਰਿੰਦਰਜੀਤ ਸਿੰਘ, ਸਰਬਜੀਤ ਕੌਰ ਦੀ ਦੇਖ ਰੇਖ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ। ਜਿਸ ਵਿੱਚ ਜਿਲੇ ਦੇ ਵੱਖ ਵੱਖ ਬਲਾਕਾਂ ਵਿੱਚ ਕੰਮ ਕਰਦੇ ਸਿਹਤ ਮੁਲਾਜ਼ਮਾ ਨੇ ਸਮੂਲੀਅਤ ਕੀਤੀ।

ਇਸ ਇਕੱਠ ਨੂੰ ਸੰਬੋਧਨ ਕਰਦਿਆ ਸਿਹਤ ਮੁਲਾਜ਼ਮ ਆਗੂਆ ਨੇ ਉਹਨਾ ਦੀਆ ਸਮੱਸਿਆਵਾ ਅਤੇ ਮਸਲਿਆ ਬਾਰੇ ਗੰਭੀਰਤਾ ਨਾਲ ਵਿਚਾਰ ਵਿਟਾਦਰਾ ਕਰਦਿਆਂ ਇਕੱਠੇ ਹੋ ਕਿ ਟਾਕਰਾ ਕਰਨ ਲਈ ਸੰਘਰਸ਼ ਲੜਨ ਦਾ ਅਹਿਦ ਲਿਆ।

ਅੰਤ ਵਿੱਚ ਸਰਵਸੰਮਤੀ ਨਾਲ ਜਿਲਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਬਲਵਿੰਦਰ ਸਿੰਘ ਗਿੱਲ (ਹੈਲਥ ਇੰਸਪੈਕਟਰ) ਜਿਲਾ ਪ੍ਰਧਾਨ, ਨੀਲਮ ਕੁਮਾਰੀ (ਏ ਐਨ ਐਮ) ਜਨਰਲ ਸਕੱਤਰ, ਸੁਖਪ੍ਰੀਤ ਕੌਰ ( ਸੀ ਐਚ ਓ) ਵਿੱਤ ਸਕੱਤਰ, ਹਰਨਾਮ ਸਿੰਘ (ਓਟਸ ਮੁਲਾਜ਼ਮ) ਅਤੇ ਰਮਨ ਦੀਪ ਸਹੋਤਾ (ਦਰਜਾ ਚਾਰ) ਮੀਤ ਪ੍ਰਧਾਨ, ਹਰਪ੍ਰੀਤ ਕੁਮਾਰ (ਆਈ ਸੀ ਟੀ ਸੀ) ਜਾਇੰਟ ਸਕੱਤਰ, ਆਸ਼ਾ ਗੁਪਤਾ (ਆਸ਼ਾ ਵਰਕਰ) ਪ੍ਰੈਸ ਸਕੱਤਰ, ਜਸਪਾਲ ਸਿੰਘ (ਫਾਰਮੇਸੀ ਅਫਸਰ ),
ਸਰਬਜੀਤ ਕੌਰ (ਕੰਟਰੈਕਟ ਮਲਟੀਪਰਪਜ ਫੀਮੇਲ ਵਰਕਰ)
ਅਤੇ ਹਰਿੰਦਰ ਦੁਸਾਂਝ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ।

ਇਸ ਇਕੱਠ ਵਿੱਚ ਆਸ਼ਾ ਵਰਕਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ,ਜਿਲਾ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ ਅਤੇ ਡੀ.ਐਮ.ਐਫ ਦੇ ਜਿਲਾ ਜਨਰਲ ਸੱਕਤਰ ਕਲਵਿੰਦਰ ਸਿੰਘ ਜੋਸ਼ਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

https://youtube.com/shorts/n9vb6lkQmM0?feature=share4

 

Leave a Reply

Your email address will not be published. Required fields are marked *