
ਜਲੰਧਰ ਦੀ ਖਾਬਰਾਂ ਚਰਚ ਵਿੱਚ ਪਾਸਟਰ ਯੂਸੁਫ਼ ਅੰਕੁਰ ਨਰੂਲਾ ਅਤੇ ਪਾਸਟਰ ਸੋਨੀਆਂ ਯੂਸਫ਼ ਨਰੂਲਾ ਜੀ ਦੀ ਅਗਵਾਈ ਹੇਠ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਨੂੰ ਲੈਕੇ ਕ੍ਰਿਸਮਸ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਪੰਜਾਬ ਤੋਂ ਇਲਾਵਾ,ਦੇਸ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ।ਇਸ ਮੌਕੇ ਜਲੰਧਰ ਤੋਂ ਸਾਂਸਦ ਚਰਨਜੀਤ ਸਿੰਘ ਚੰਨੀ, ਸਾਬਕਾ ਸਾਂਸਦ ਸੁਸ਼ੀਲ ਰਿੰਕੂ ਅਤੇ ਜਲੰਧਰ ਸੈਂਟਰਲ ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਨੇ ਵਿਸ਼ੇਸ਼ ਤੌਰ ਉਤੇ ਆਪਣੀ ਹਾਜ਼ਰੀ ਲਗਵਾਈ।
ਜਿਹਨਾਂ ਨੂੰ ਪਾਸਟਰ ਯੂਸੁਫ਼ ਅੰਕੁਰ ਨਰੂਲਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਮਸੀਹ, ਗੁਰਨਾਮ ਸਿੰਘ, ਡਾਕਟਰ ਲੁਕਸ ਮਸੀਹ, ਬੰਟੀ ਅਜਨਾਲਾ,ਵੈਦ ਐਚ,ਐਸ,ਬਾਵਾ, ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਮੀਡੀਆ ਪ੍ਰਧਾਨ ਨਰਿੰਦਰ ਰੱਤੂ ਸਮੇਤ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।