
ਜਲੰਧਰ 27 ਜੂਨ 2022(ਦ ਪੰਜਾਬ ਰਿਪੋਰਟ) :- ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਜਲੰਧਰ ਦੇ ਜਲੰਧਰ ਸ਼ਹਿਰੀ ਦਾ ਵਿਸ਼ਾਲ ਇਕੱਠ ਅੰਮ੍ਰਿਤਪਾਲ ਕੌਰ ਜਿਲਾ ਜਨਰਲ ਸਕੱਤਰ, ਡੀ.ਐਮ.ਐਫ ਦੇ ਜਿਲਾ ਪ੍ਰਧਾਨ ਹਰਿੰਦਰ ਦੁਸਾਂਝ ਦੀ ਦੇਖ ਰੇਖ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਗਿਆ।
ਜਿਸ ਵਿੱਚ ਜਲੰਧਰ ਸ਼ਹਿਰ ਦੇ ਅਧੀਨ ਪੈਂਦੀਆਂ ਅਰਬਨ ਡਿਸਪੈਂਸਰੀਆਂ ਅਧੀਨ ਪੈਂਦੀਆਂ ਆਸ਼ਾ ਵਰਕਰਾ ਨੇ ਸ਼ਮੂਲੀਅਤ ਕੀਤੀ। ਇਸ ਵਿੱਚ ਜਲੰਧਰ ਸ਼ਹਿਰੀ ਦੀ ਚੋਣ ਕਰਵਾਉਣ ਤੋ ਪਹਿਲਾ ਇਸ ਯੂਨਿਟ ਦੇ ਪ੍ਰਧਾਨ ਆਸ਼ਾ ਗੁਪਤਾ ਨੇ ਪਹਿਲੀ ਕਮੇਟੀ ਭੰਗ ਕਰਨ ਦਾ ਐਲਾਨ ਕਰਨ ਤੋਂ ਬਾਅਦ ਸਰਵਸੰਮਤੀ ਨਾਲ ਜਲੰਧਰ ਸ਼ਹਿਰੀ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ।
ਜਿਸ ਵਿੱਚ ਪ੍ਰਧਾਨ ਆਸ਼ਾ ਗੁਪਤਾ (ਗਾਂਧੀ ਕੈਂਪ) ,ਸਕੱਤਰ ਮੌਸਮੀ (ਗੜਾ) ,ਵਿੱਤ ਸਕੱਤਰ ਨੀਤੂ (ਪੀ ਪੀ ਯੂਨਿਟ) ਮੀਤ ਪ੍ਰਧਾਨ ਅਨੂੰ ਬਾਲਾ, (ਭਾਰਗੋ ਕੈਂਪ )ਜਾਇੰਟ ਸਕੱਤਰ ਉਪਾਸਨਾ ਬਾਵਾ ਖੇਲ, ਪ੍ਰੈਸ ਸਕੱਤਰ ਕਿਰਨ (ਕੈਂਟ), ਸਹਾਇਕ ਵਿੱਤ ਸਕੱਤਰ ਪਰਮਜੀਤ (ਅਮਨ ਨਗਰ )ਅਤੇ ਕਾਰਜਕਰਨੀ ਮੈਬਰ ਸ਼ੁਸ਼ਮਾ (ਬਸਤੀ ਨੋੰਅ),ਹਰਜਿੰਦਰ ਕੌਰ (ਕਿਸ਼ਨਪੂਰਾ), ਗੀਤਾ( ਬਸਤੀ ਦਾਨਿਸ਼ਮੰਦਾ), ਆਸ਼ਾ( ਬਸਤੀ ਪੀਰਦਾਦ ),ਕਿਰਨ ਮਕਸੂਦਾਂ,ਉਪਾਸਨਾ (ਬਾਵਾ ਖੇਲ) ਨੂੰ ਚੁਣਿਆ ਗਿਆ।