
(ਦ ਪੰਜਾਬ ਰਿਪੋਰਟ ਜਲੰਧਰ) :- ਪੰਜਾਬ ਵਿੱਚ ਬਣਨ ਜਾ ਰਹੀ ਆਪ ਦੀ ਸਰਕਾਰ ਦਾ 122 ਨੇਤਾਵਾਂ ਦੀ ਸਕਿਉਰਿਟੀ ਵਾਪਸ ਲੈਣ ਦਾ ਜੋ ਫੈਸਲਾ ਕੀਤਾ ਹੈ। ਉਸ ਦਾ ਅਸੀਂ ਸਵਾਗਤ ਕਰਦੇ ਹਾਂ ਨਾਲ ਹੀ ਆਪ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉੁਹ ਸ਼ਰਾਰਤੀ ਅਨਸਰ ਜੋ ਸਿੱਖ ਕੌਮ ਖ਼ਿਲਾਫ਼ ਊਲ-ਜਲੂਲ ਬੋਲ ਕੇ 10 ਤੋਂ 15 ਤੱਕ ਗੰਨਮੈਨ ਲਈ ਫਿਰਦੇ ਹਨ, ਜਦ ਕਿ ਇਨ੍ਹਾਂ ਲੋਕਾਂ ਦੀ ਅਸਲ ਥਾਂ ਜੇਲ੍ਹ ਵਿਚ ਹੈ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਤੇ ਗੁੁਰਵਿੰਦਰ ਸਿੰਘ ਸਿੱਧੂ ਹਰਵਿੰਦਰ ਸਿੰਘ ਚਿਟਕਾਰਾ ਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ। ਕਿ ਇਹ ਲੋਕ ਸਰਕਾਰੀ ਗੰਨਮੈਨਾਂ ਦੀ ਦੁੁਰਵਰਤੋਂ ਕਰ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ, ਜਾਇਜ਼ ਨਾਜਾਇਜ਼ ਕੰਮ ਕਰਦੇ ਹਨ, ਇਨ੍ਹਾਂ ਲੋਕਾਂ ਕਰਕੇ ਆਮ ਨਾਗਰਿਕ ਪ੍ਰੇਸ਼ਾਨ ਹੁੰਦੇ ਹਨ,ਤੇ ਆਪਣੇ ਆਪ ਤੇ ਝੂਠੀਆਂ ਕਹਾਣੀਆਂ ਬਣਾ ਕੇ ਹਮਲੇ ਕਰਵਾਉਂਦੇ ਹਨ,ਅਤੇ ਫਿਰ ਆਪਣੀ ਸੁਰੱਖਿਆ ਬਹਾਨੇ ਗੰਨਮੈਨ ਲੈਂਦੇ ਹਨ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਅਗਰ ਇਹੋ ਜਿਹੇ ਲੋਕਾਂ ਨੂੰ ਗੰਨਮੈਨ ਦੇਣੇ ਹੀ ਹਨ ਤਾਂ ਉੁਨ੍ਹਾਂ ਦਾ ਸਾਰਾ ਖਰਚ ਇਹ ਅਖੌਤੀ ਲੀਡਰਾਂ ਤੋਂ ਲਿਆ ਜਾਵੇ ਤਾਂ ਜੋ ਸਰਕਾਰੀ ਖ਼ਜ਼ਾਨੇ ਤੇ ਬੋਝ ਨਾ ਪਵੇ ਤੇ ਇਹ ਲੋਕ ਝੂਠਾ ਪਾਖੰਡ ਕਰਕੇ ਗੰਨਮੈਨ ਨਾ ਲੈ ਸਕਣ, ਅਸੀਂ ਆਸ ਕਰਦੇ ਹਾਂ ਕਿ ਨਵੀਂ ਸਰਕਾਰ ਸਾਡੀ ਬੇਨਤੀ ਨੂੰ ਮੰਨਦੇ ਹੋਏ ਇਨ੍ਹਾਂ ਸ਼ਰਾਰਤੀ ਅਨਸਰਾਂ ਤੋਂ ਤੁੁਰੰਤ ਸੂਰੱਖਿਆ ਵਾਪਸ ਲਵੇਗੀ। ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂੰ, ਗੁੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਲਖਬੀਰ ਸਿੰਘ ਲਕੀ ਗੁੂਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ ਮਨਜੀਤ ਸਿੰਘ ਵਿੱਕੀ ਕੂਲਦੀਪ ਸਿੰਘ ਵਿਰਦੀ ਪਲਵਿੰਦਰ ਸਿੰਘ ਬਾਬਾ ਅਭਿਸ਼ੇਕ ਸਿੰਘ ਨਵਜੋਤ ਸਿੰਘ ਮਿੱਕੀ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਕਮਲਜੀਤ ਸਿੰਘ ਜੋਨੀ ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।