June 20, 2025

18 ਅਗਸਤ ਜਲੰਧਰ(ਦ ਪੰਜਾਬ ਰਿਪੋਰਟ) :- ਪਿਛਲੇ ਸਮੇਂ ਦੌਰਾਨ ਜਲੰਧਰ ਵਿਚ ਧਾਰਮਿਕ ਮੁੱਦਿਆਂ ਨੂੰ ਲੈ ਕੇ ਜਿਸ ਤਰ੍ਹਾਂ ਬਾਰ-ਬਾਰ ਵਿਵਾਦ ਹੋ ਰਹੇ ਹਨ। ਉਹ ਬਹੁੁਤ ਹੀ ਚਿੰਤਾਜਨਕ ਹੈ,ਕਦੀ ਸਿੱਖ ਕੌਮ ਦੇ ਕਕਾਰਾਂ ਤੇ ਪਾਬੰਦੀ ਲਾਈ ਜਾਂਦੀ ਹੈ, ਕਦੀ ਬੱਚਿਆਂ ਦੇ ਕੜੇ ਲੁਹਾ ਲਏ ਜਾਂਦੇ ਹਨ। ਕਦੀ ਗੁਰੂ ਸਹਿਬਾਨ ਦੀ ਸ਼ਾਨ ਦੇ ਖ਼ਿਲਾਫ਼,ਕਦੀ ਸਿੱਖ ਸ਼ਹੀਦਾਂ ਦੀ ਸ਼ਾਨ ਦੇ ਖ਼ਿਲਾਫ਼ ਆਪੱਤੀਜਨਕ ਭਾਸ਼ਾ ਬੋਲ ਕੇ ਸਿੱਖਾਂ ਨੂੰ ਚੜ੍ਹਾਇਆ ਜਾਂਦਾ ਹੈ। ਕਦੀ ਸਕੂਲਾਂ ਵਿਚ ਪੰਜਾਬੀ ਬੋਲਣ ਤੇ ਬੱਚਿਆਂ ਨੂੰ ਜੁੁਰਮਾਨੇ ਕੀਤੇ ਜਾਂਦੇ ਹਨ। ਕਦੀ ਵੱਖ-ਵੱਖ ਧਰਮਾਂ ਦੇ ਮਹਾਂਪੁੁਰਖਾਂ ਦੀ ਸ਼ਾਨ ਦੇ ਖਿਲਾਫ਼ ਬੋਲਿਆ ਜਾਂਦਾ ਹੈ,ਇਸ ਨੂੰ ਲੈ ਕੇ ਹਾਲਾਤ ਇਸ ਕਦਰ ਖ਼ਰਾਬ ਹੋ ਜਾਂਦੇ ਹਨ,ਕਿ ਦੋ ਫਿਰਕੇ ਆਹਮਣੋ ਸਾਹਮਣੇ ਆ ਜਾਂਦੇ ਹਨ ਤੇ ਸਥਿਤੀ ਵਿਸਫੋਟਕ ਬਣ ਜਾਂਦੀ ਹੈ। ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਦਾ ਵਫਦ ਜਲੰਧਰ ਵਿੱਚ ਸਥਾਨਕ ਸਰਕਾਰਾਂ ਦੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੂੰ ਮਿਲਿਆ ਸੀ, ਜਿਸ ਤੇ ਉਨ੍ਹਾਂ ਨੇ ਚੰਡੀਗਡ਼੍ਹ ਆ ਕੇ ਮਿਲਣ ਲਈ ਕਿਹਾ ਸੀ,ਜਿਸ ਤੇ ਅੱਜ ਸਿੱਖ ਤਾਲਮੇਲ ਕਮੇਟੀ ਦਾ ਵਫ਼ਦ ਜਿਸ ਵਿੱਚ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ, ਗੁੁਰਵਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਚਿਟਕਾਰਾ, ਪਰਜਿੰਦਰ ਸਿੰਘ, ਹਰਜਿੰਦਰ ਸਿੰਘ ਵਿੱਕੀ ਖਾਲਸਾ, ਗੁੁਰਦੀਪ ਸਿੰਘ ਲੱਕੀ ਸ਼ਾਮਲ ਸਨ।


ਅੱਜ ਚੰਡੀਗੜ੍ਹ ਦੇ ਸੈਕਟਰ 35 ਵਿਚ ਮਿਉਂਸਿਪਲ ਭਵਨ ਵਿਖੇ ਕੈਬਨਿਟ ਮੰਤਰੀ ਇੰਦਰਜੀਤ ਸਿੰਘ ਨਿੱਝਰ ਨੂੰ ਮਿਲਿਆ ਅਤੇ ਸਾਰੇ ਮਸਲੇ ਉਨ੍ਹਾਂ ਸਾਹਮਣੇ ਰੱਖੇ ਤੇ ਇਸ ਦਾ ਪੱਕੇ ਤੌਰ ਤੇ ਹਲ ਕਰਨ ਲਈ ਕਿਹਾ। ਤਾਂ ਕਿ ਬਾਰ-ਬਾਰ ਵਿਵਾਦ ਉਤਪੰਨ ਨਾ ਹੋਣ, ਤੇ ਆਪਸੀ ਟਕਰਾਅ ਦੀ ਨੌਬਤ ਨਾ ਆਏ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਪੱਕੀਆਂ ਹਦਾਇਤਾਂ ਜਾਰੀ ਕਰਨ ਦੀ ਬੇਨਤੀ ਕੀਤੀ।ਅਤੇ ਇਸ ਸਬੰਧੀ ਇਕ ਨੋਡਲ ਅਫ਼ਸਰ ਨਿਯੁਕਤ ਕਰਨ ਦਾ ਵੀ ਸੁਝਾਅ ਦਿੱਤਾ,ਸਥਾਨਕ ਸਰਕਾਰਾਂ ਦੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਵਫ਼ਦ ਨੂੰ ਯਕੀਨ ਦਿਵਾਇਆ। ਜਿਸ ਤਰ੍ਹਾਂ ਦੇ ਕਦਮ ਊਠਾਉਣੇ ਪਏ ਉੁਠਾਏ ਜਾਣਗੇ ,ਇਸ ਸੰਬੰਧੀ ਉਹ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨਾਲ ਵੀ ਗੱਲ ਕਰਨਗੇ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਪੁੁਲਿਸ ਕਮਿਸ਼ਨਰ, ਦੇ ਨਾਲ ਵੀ ਗੱਲਬਾਤ ਕਰਨਗੇ ਤੇ ਪੱਕਾ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ।

 

Leave a Reply

Your email address will not be published. Required fields are marked *