March 16, 2026

DC ਜਸਪ੍ਰੀਤ ਸਿੰਘ, ਡੀ.ਸੀ.ਪੀ ਜਗਮੋਹਨ , ਡੀ.ਸੀ.ਪੀ ਅੰਕੁਰ ਗੁਪਤਾ ਵੀ ਹੋਣਗੇ ਨਗਰ ਕੀਰਤਨ ਚ ਸ਼ਾਮਿਲ

ਦ ਪੰਜਾਬ ਰਿਪੋਰਟ ਜਲੰਧਰ :- ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 2 ਜਨਵਰੀ ਨੂੰ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਵਲੋਂ ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ, ਦਲ ਪੰਥ ਜਥੇਬੰਦੀਆਂ, ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾਂ ਰਿਹਾ ਹੈ। ਜਿਸ ਨੂੰ ਲੈ ਕੇ ਜਲੰਧਰ ਦੀਆਂ ਸਿੰਘ ਸਭਾਵਾਂ ਨੇ IG ਗੁਰਸ਼ਰਣ ਸਿੰਘ ਸੰਧੂ, DC ਜਸਪ੍ਰੀਤ ਸਿੰਘ, ਜਲੰਧਰ ਦੇ ਪੁਲਿਸ ਕਮਿਸ਼ਨਰ ਡਾ ਐਸ.ਭੂਪਥੀ, ਡੀ.ਸੀ.ਪੀ ਜਗਮੋਹਨ ਅਤੇ ਡੀ.ਸੀ.ਪੀ ਅੰਕੁਰ ਗੁਪਤਾ ਨੂੰ ਸੱਦਾ ਪੱਤਰ ਦਿਤਾ ਅਤੇ ਰੂਟ ਚ ਆਣ ਵਾਲਿਆ ਕਈ ਮੁਸ਼ਕਲਾਂ ਦਾ ਜਿਕਰ ਕੀਤਾl ਪੁਲਿਸ ਪ੍ਰਸ਼ਾਸ਼ਨ ਅਤੇ ਸਿਵਿਲ ਪ੍ਰਸਾਸ਼ਨ ਵੱਲੋਂ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿਤਾ ਗਿਆ।

ਇਸ ਮੌਕੇ ਸ਼ਾਮਿਲ ਗੁਰਿੰਦਰ ਸਿੰਘ ਮਝੈਲ ,ਪਰਮਿੰਦਰ ਸਿੰਘ ਦਸ਼ਮੇਸ਼ ਨਗਰ,ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ , ਦਵਿੰਦਰ ਸਿੰਘ ਰਿਆਤ, ਕੁਲਜੀਤ ਸਿੰਘ ਚਾਵਲਾ , ਬਲਦੇਵ ਸਿੰਘ ਗਤਕਾ ਮਾਸਟਰ, ਹਰਜੀਤ ਸਿੰਘ ਬਾਬਾ, ਗੁਰਜੀਤ ਸਿੰਘ ਟੱਕਰ, ਸਰਬਜੀਤ ਸਿੰਘ ਕਾਲੜਾ, ਅਮਨਦੀਪ ਸਿੰਘ ਆਹੂਵਾਲੀਆ, ਨਿਤੀਸ਼ ਮਹਿਤਾ , ਰਾਹੁਲ ਜੁਨੇਜਾ, ਜਸਵਿੰਦਰ ਸਿੰਘ , ਗੱਗੀ ਰੇਨੂੰ, ਜਸਕੀਰਤ ਸਿੰਘ ਜੱਸੀ ਆਦਿ ਸ਼ਾਮਿਲ ਸਨ।

 

Leave a Reply

Your email address will not be published. Required fields are marked *