
ਦ ਪੰਜਾਬ ਰਿਪੋਰਟ ਜਲੰਧਰ :- ਸਮੁੱਚੇ ਫ਼ਕੀਰਾਂ ਨੇ ਅਪਣਾ ਜੀਵਨ ਲੋਕਾਈ ਦੇ ਭਲੇ ਅਤੇ ਮਨੁੱਖਤਾ ਨੂੰ ਸਹੀ ਰਸਤਾ ਦਿਖਾਉਣ ‘ਤੇ ਲਗਾਇਆ ਹੈ।ਅਜਿਹੀ ਹੀ ਪ੍ਰਵਿਰਤੀ ਦੇ ਮਾਲਕ ਹਨ ਬਾਬਾ ਮਹਿੰਗਾ ਸ਼ਾਹ ਪੋਤਰਾ ਸੰਤ ਹਰੀਦਾਸ ਮਹਾਰਾਜ ਜੀ ਰੰਧਾਵਾ ਮਸੰਦਾਂ ਵਾਲੇ ਜਿਨ੍ਹਾਂ ਦੀ 14ਵੀਂ ਬਰਸੀ 7 ਜਨਵਰੀ ਸ਼ਨੀਵਾਰ ਨੂੰ ਫੋਕਲ ਪੁਆਇੰਟ ਜਲੰਧਰ ਮਨਾਈ ਜਾ ਰਹੀ ਹੈ।
ਆਪ ਉੱਚ ਦਰਜੇ ਦੇ ਦਰਵੇਸ਼, ਫ਼ੱਕਰ ਅਤੇ ਵੈਦ ਹੋਏ ਹਨ। ਧਾਰਮਿਕ ਸ਼ਖ਼ਸੀਅਤ ਸੰਤ ਮਨਦੀਪ ਦਾਸ ਮਹਾਰਾਜ ਜੀ ਅਪਣੇ ਰਸ ਭਿੰਨੀ ਰਸਨਾ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।
ਉੱਘੇ ਗਾਇਕ ਕੁਲਵਿੰਦਰ ਕਿੰਦਾ ਸੂਫ਼ੀ ਗੀਤ ਪੇਸ਼ ਕਰਨਗੇ। ਵਰਨਣਯੋਗ ਹੈ ਕਿ ਉਕਤ ਦਰਬਾਰ ਖ਼ਵਾਜ਼ਾ ਮਾਉਨਦੀਨ ਹਸਨ ਚਿਸ਼ਤੀ ਜੀ ਦੇ ਚਰਨ ਛੋਹ ਅਸਥਾਨ ਹੈ ਅਤੇ ਆਸਥਾ ਕੇਂਦਰ ਹੈ।
ਵਿਰਾਸਤੀ ਰੁੱਖਾਂ, ਤ੍ਰਿਵੈਣੀਆਂ, ਮਹਿਕਦੇ ਫੁੱਲਾਂ ਅਤੇ ਮੈਡੀਸੀਨਲ ਰੁੱਖਾਂ ਨਾਲ ਦਰਬਾਰ ਨੂੰ ਮਨਮੋਹਕ ਬਣਾਉਂਦੇ ਹਨ।ਮੇਨ ਦਰਬਾਰ ਵਿੱਚ ਮੈਡੀਟੇਸ਼ਨਲ ਸੰਗੀਤ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ।