August 5, 2025

ਇਹ ਕਾਫਲਾ ਭਾਈ ਅੰਮ੍ਰਿਤਪਾਲ ਸਿੰਘ ਨਾਲ ਬਿਧੀਪੁਰ ਫਾਟਕ ਤੋਂ ਚੱਲੇਗਾ

ਦ ਪੰਜਾਬ ਰਿਪੋਰਟ ਜਲੰਧਰ :- ਚੰਡੀਗੜ੍ਹ ਦੀਆਂ ਬਰੂਹਾਂ ਤੇ ਕੌਮੀ ਇਨਸਾਫ ਮੋਰਚੇ ਵੱਲੋਂ 30-32 ਸਾਲਾਂ ਤੋਂ ਜੇਲਾਂ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਪੱਕਾ ਮੋਰਚਾ ਲਾਇਆ ਗਿਆ ਹੈ,ਉਸ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਮੁੁਖੀ ਅਜ ਜੋ ਸੰਗਤਾਂ ਨਾਲ ਚੰਡੀਗੜ੍ਹ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਹਨ। ਉਸ ਵਿੱਚ ਸਿੱਖ ਤਾਲਮੇਲ ਕਮੇਟੀ ਨੂੰ ਆਵਦੇ ਨਾਲ ਲੈਣ ਲਈ ਵਾਰਿਸ ਪੰਜਾਬ ਦੀ ਜਥੇਬੰਦੀ ਜਲੰਧਰ ਦੇ ਇੰਚਾਰਜ ਭਾਈ ਉਂਕਾਰ ਸਿੰਘ ਅਜ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁਲੀ-ਅਲੀ ਮੁਹਲੇ ਵਿਖੇ ਪਹੁੰਚੇ। ਜਿੱਥੇ ਉਹਨਾਂ ਨੂੰ ਸਿੱਖ ਤਾਲਮੇਲ ਕਮੇਟੀ ਵੱਲੋਂ ਜੀ ਆਇਆਂ ਕਿਹਾ ਗਿਆ ਹੈ, ਸਰਬਸੰਮਤੀ ਨਾਲ ਸਿੱਖ ਤਾਲਮੇਲ ਕਮੇਟੀ ਵਡਾ ਜਥਾ ਲੈਕੇ ਬਿਧੀਪੁਰ ਫਾਟਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਕਾਫਲੇ ਵਿੱਚ ਸਾਮਿਲ ਹੋਣਗੇ। ਜੋ ਭਾਈ ਕਾਫਲਾ ਸਾਬ ਚੰਡੀਗੜ੍ਹ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਨੇ। ਇਹ ਕਾਫਲਾ ਸਵੇਰੇ 10 ਵਜੇ ਬਿਧੀਪੁਰ ਫਾਟਕ ਪਹੁੰਚ ਕੇ ਚੰਡੀਗੜ੍ਹ ਵਲ ਚਾਲੇ ਪਾਏ ਜਾਣਗੇ।

ਇਸ ਮੌਕੇ ਤੇ ਬੋਲਦਿਆਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਹਰਪਾਲ ਸਿੰਘ ਪਾਲੀ ਚੱਡਾ,ਵਿੱਕੀ ਸਿੰਘ ਖਾਲਸਾ,ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਿੰਘਾਂ ਦੀ ਰਿਹਾਈ ਲਈ ਲਗੇ ਮੋਰਚੇ ਵਿੱਚ ਸ਼ਾਮਲ ਹੋਣਾ ਹਰ ਪੰਜਾਬੀ ਖਾਸ ਕਰਕੇ ਹਰ ਸਿੱਖ ਦਾ ਫਰਜ਼ ਬਣਦਾ ਹੈ। ਕਿਉਂਕਿ ਮੌਕੇ ਦੀਆਂ ਸਰਕਾਰਾਂ ਜਿਸ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਸਰਕਾਰ ਨਹੀਂ ਚਾਹੁੰਦੀਆਂ,ਕਿ ਬੰਦੀ ਸਿੰਘ ਆਪਣੇ ਘਰਾਂ ਨੂੰ ਪਰਤਣ,ਪਰ ਸਿੱਖ ਕੋਮ ਦਾ ਦਬਾਅ ਹੀ ਇਨ੍ਹਾਂ ਦੀ ਰਿਹਾਈ ਲਈ ਮਜਬੂਰ ਕਰ ਸਕਦਾ ਹੈ, ਕਮੇਟੀ ਮੈਂਬਰਾਂ ਨੇ ਸਮੁੱਚੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਫਲੇ ਵਿੱਚ ਸ਼ਾਮਲ ਹੋਣ ਲਈ ਸਵੇਰੇ ਠੀਕ 10 ਵਜੇ ਬਿਧੀਪੁਰ ਫਾਟਕ ਤੇ ਪਹੁੰਚਣ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾਂ ਹਰਪ੍ਰੀਤ ਸਿੰਘ ਸੋਨੂੰ,ਪਰਜਿੰਦਰ ਸਿੰਘ,ਪਲਵਿੰਦਰ ਸਿੰਘ ਬਾਬਾ,ਹਰਜੀਤ ਸਿੰਘ ਬਾਬਾ,ਸੰਨੀ ਸਿੰਘ ਉਬਰਾਏ,ਅਮਨਦੀਪ ਸਿੰਘ ਬੱਗਾ,ਅਮਨਦੀਪ ਸਿੰਘ ਟਿੰਕੂ,ਜਤਿੰਦਰ ਮਲਹੋਤਰਾ,ਮਨਮਿੰਦਰ ਸਿੰਘ ਭਾਟੀਆ ਸਾਮਿਲ ਸਨ।

Leave a Reply

Your email address will not be published. Required fields are marked *