
ਦ ਪੰਜਾਬ ਰਿਪੋਰਟ ਜਲੰਧਰ :- ਅੱਜ ਮਲਵਿੰਦਰ ਸਿੰਘ ਲੱਕੀ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਜੀਵਨ ਜੋਤ ਕੌਰ ਐਮ ਐਲ ਏ ਅੰਮ੍ਰਿਤਸਰ ਨਾਲ ਮੁਲਾਕਾਤ ਕੀਤੀ ਜੀਵਨ ਜੋਤ ਕੌਰ ਨੇ ਕਿਹਾ ਕਿ ਔਰਤਾਂ ਲਈ ਇਕ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਜਲਦ ਹੀ ਲਾਗੂ ਕੀਤੀ ਜਾਏਗੀ।
ਜੀਵਨ ਜੋਤ ਕੌਰ ਨੇ ਕਿਹਾ ਕਿ ਕੁੱਝ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਭੰਡੀ ਕਰ ਰਹੇ ਹਨ ਲੇਕਿਨ ਜਲਦ ਹੀ ਇਲੈਕਸ਼ਨ ਕੋਡ ਖਤਮ ਹੋਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ।
ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਔਰਤਾਂ ਦੀ ਰਾਖੀ ਲਈ ਵਚਨਬੱਧ ਹੈ ਆਮ ਆਦਮੀ ਪਾਰਟੀ ਨੇ ਜੋ ਪੰਜ ਫਾਇਦੇ ਕੀਤੇ ਉਨ੍ਹਾਂ ਨੂੰ ਪਹਿਲੇ ਸਾਲ ਵਿਚ ਵੀ ਪੂਰਾ ਕੀਤਾ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਪਹਿਲਾਂ ਹੀ ਔਰਤਾਂ ਦਾ ਬੱਸਾਂ ਵਿੱਚ ਸਫ਼ਰ ਫ੍ਰੀ ਕਰ ਚੁੱਕੇ ਹਨ।
ਜੀਵਨ ਜੋਤ ਕੌਰ ਨੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡੇ ਫਰਕ ਨਾਲ ਹਰਾਇਆ ਸੀ ਜੋ ਇੱਕ ਨਵਾਂ ਇਨਕਲਾਬ ਹੈਂ ਜੀਵਨਜੋਤ ਕੌਰ ਨੇ ਕਿਹਾ ਕਿ ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਔਰਤਾਂ ਦੀ ਸ਼ਗਨ ਸਕੀਮ ਤੇ ਵੱਡਾ ਡਾਕਾ ਮਾਰਿਆ ਅਤੇ ਔਰਤਾਂ ਨੂੰ ਝੂਠੇ ਲਾਰੇ ਲਾਏ।