October 14, 2025

ਪੰਜਾਬ, ਪੰਜਾਬੀਅਤ, ਪੰਜਾਬੀ ਭਾਸ਼ਾ, ਲੋਕਾਂ ਦੇ ਹੱਕਾਂ ਲਈ ਹਮੇਸ਼ਾ ਲੜਦੇ ਰਹਾਂਗੇ :- ਵਿਸ਼ਾਲ ਦਾਦਰਾ

ਦਾ ਪੰਜਾਬ ਰਿਪੋਰਟ ਜਲੰਧਰ, ਸੁਨੀਤਾ :-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਯਥ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਝੱਜਰ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਪੰਜਾਬ ਯੂਥ ਮਿਲਣੀਆਂ ਦੇ ਨਾਮ ਹੇਠਾ ਮਿਲਣੀਆਂ ਅਤੇ ਮੀਟਿੰਗਾਂ ਕੀਤਿਆਂ ਜਾ ਰਹੀਆਂ ਹਨ ਇਸ ਪ੍ਰੋਗਰਾਮ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸਰਬਜੋਤ ਸਿੰਘ ਸਾਬੀ ਆਪਣੀ ਸਮੁੱਚੀ ਟੀਮ ਦੇ ਨਾਲ ਜਲੰਧਰ ਸ਼ਹਿਰ ਦੇ ਪ੍ਰੋਗਰਾਮ ਵਿੱਚ ਪਹੁੰਚੇ। ਇਸ ਪ੍ਰੋਗਰਾਮ ਤਹਿਤ ਸ਼ਹਿਰ ਦੇ ਵਿੱਚ ਬੂਟਾਮੰਡੀ ਅਤੇ ਸਕਾਈਲਾਰਕ ਹੋਟਲ ਚ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ।

“ਨਵੀਂ ਸੋਚ ਨਵਾਂ ਜੋਸ਼” :- ਇੰਜੀਨੀਅਰ ਵਿਸ਼ਾਲ ਦਾਦਰਾ

ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸਮਾਜ ਸੇਵਾਵਾਂ ਨਿਭਾ ਰਹੇ ਇੰਜੀਨੀਅਰ ਵਿਸ਼ਾਲ ਦਾਦਰਾ ਅਤੇ ਉਹਨਾਂ ਦੇ ਸਾਥੀ ਕਰਨ ਮੰਗੋਤਰਾ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਉਹਨਾਂ ਦੀ ਪਾਰਟੀ ਵਿੱਚ ਸ਼ਮੂਲੀਅਤ ਮੌਕੇ ਊਚੇਚੇ ਤੌਰ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਅਤੇ ਜੱਥੇਦਾਰ ਅੰਮ੍ਰਿਤਬੀਰ ਸਿੰਘ ਦੁਆਰਾ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ਼ ਰੀੜ੍ਹ ਦੀ ਹੱਡੀ ਵਾਂਗ ਖੜ੍ਹੀ ਹੈ। ਇੰਜੀਨੀਅਰ ਵਿਸ਼ਾਲ ਦਾਦਰਾ ਪਿੱਛਲੇ ਸਮੇਂ ਵਿੱਚ “ਯੂਵਾ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ” ਵਿੱਚ ਬਤੋਰ ਰਾਸ਼ਟਰੀ ਯੂਥ ਵਲੰਟੀਅਰ ਵੀ ਰਹਿ ਚੁੱਕੇ ਹਨ ਬਿਹਤਰ ਸੇਵਾਵਾਂ ਨਿਭਾਉਣ ਲਈ ਓਹਨਾ ਨੂੰ 2015-16 ਵਿੱਚ ਜ਼ਿਲ੍ਹਾ ਯੂਥ ਅਵਾਰਡ ਨਾਲ਼ ਵੀ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਪੰਜਾਬ, ਪੰਜਾਬੀਅਤ, ਪੰਜਾਬੀ ਭਾਸ਼ਾ, ਪੰਜਾਬ ਦੇ ਲੋਕ, ਪੰਜਾਬ ਦੇ ਪਾਣੀ, ਬੇਰੋਜ਼ਗਾਰੀ, ਸਮਾਜਿਕ ਸਮਾਨਤਾ ਅਤੇ ਆਰਥਿਕ ਮੁਕਤੀ ਦੇ ਹੱਕਾਂ ਲਈ ਹਮੇਸ਼ਾਂ ਹੀ ਲੜਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਸੁਨੀਲ ਦਾਦਰਾ, ਗੋਪੀ, ਲਲਿਤ, ਪਰਵਿੰਦਰ ਮਹੇ, ਪੰਕਜ, ਅਮਿਤ, ਸੁਨੀਲ, ਬੰਟੀ ਬੈਂਸ, ਲੱਕੀ, ਅਮਨ ਦਾਦਰਾ, ਮਨੋਜ ਦਾਦਰਾ, ਵਿਸ਼ਾਲ, ਸੌਰਵ, ਸਨੀ ਟੰਡਨ, ਬੌਬੀ ਬੈਂਸ, ਵਿੱਕੀ ਰੱਤੂ, ਆਦਿ ਮੌਜੂਦ ਸਨ।


ਓਹਨਾਂ ਯੂਥ ਅਤੇ ਮੀਡੀਆ ਨੂੰ ਸੰਬੋਧਨ ਕਰਦੇ ਯੂਥ ਨੂੰ ਨਸ਼ੇ ਵਿਰੋਧੀ ਮੁਹਿੰਮ ਚਲਾਉਣ ਨੂੰ ਕਿਹਾ , ਕਿਹਾ ਸਰਕਾਰ ਹਰ ਫਰੰਟ ਤੇ ਫੇਲ ਹੋ ਰਹੀ ਹੈ , ਪੰਜਾਬੀਆਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਸਿਰ ਕਰਜਾ ਚੜਾਇਆ ਜਾ ਰਿਹਾ ਹੈ ਜਿਸਦਾ ਖਮਿਆਜਾ ਆਉਣ ਵਾਲੇ ਸਮੇਂ ਵਿਚ ਪੰਜਾਬੀ ਭੁਗਤਣ ਗੇ , ਪੰਜਾਬ ਦੇ ਵਿਚ ਕਾਂਗਰਸ ਅਤੇ ਆਪ ਦਾ ਗਠਬੰਧਨ ਹੈ ਅਤੇ ਪੰਜਾਬ ਦੇ ਵਿਚ ਲੋਕਾਂ ਨੂੰ ਰਲ ਕੇ ਬੇਵਕੂਫ਼ ਬਣਾ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ , ਓਹਨਾਂ ਨੌਜਵਾਨਾਂ ਦੇ ਸਿਰ ਦਸਤਾਰਾਂ ਸਜਾਉਂਦਿਆਂ ਨੌਜਵਾਨਾਂ ਨੂੰ ਸਿਰ ਤੇ ਦਸਤਾਰਾਂ ਨੂੰ ਸਜਾਉਣ ਦਾ ਹੋਕਾ ਦਿੱਤਾ ਅਤੇ ਕਿਹਾ ਕਿ ਸਿੱਖੀ ਤੋਂ ਬੇਮੁੱਖ ਹੋ ਚੁੱਕੇ ਪਤਿਤ ਸਿੱਖ ਸਿੱਖੀ ਸਰੂਪ ਧਾਰਨ ਅਤੇ ਪੰਥ ਦੀ ਰਾਖੀ ਕਰਨ।

 

Leave a Reply

Your email address will not be published. Required fields are marked *