
ਦ ਪੰਜਾਬ ਰਿਪੋਰਟ :- ਹਲਕਾ ਸਾਉਥ ਦੀ ਪੁਰਾਣੀ ਵਾਰਡ ਨੰਬਰ 65 ਤੋ ਅਲੱਗ ਅਲੱਗ ਇਲਾਕਿਆ ਤੋ 50 ਤੋ ਜਿਆਦਾ ਗਰੀਬ ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਅੰਕੂਰ ਨਰੂਲਾ ਮਨਿਸਟਰੀ ਖਾਬੜਾ ਦੇ ਫਾਦਰ ਦੀ ਅਗਵਾਈ ਵਿੱਚ ਪ੍ਰਧਾਨ ਜਤਿੰਦਰ ਗੋਰਵ ਮਸੀਹ ਨੇ ਰਾਸਨ ਵੰਡਿਆ. ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਰਵ ਮਸੀਹ ਨੇ ਦਸਿਆ ਕਿ ਸਾਡੀ ਮਨਿਸਟਰੀ ਵਲੋ ਖਾਬੜਾ ਵਿਖੇ ਹਰ ਮਹੀਨੇ ਦੇ ਮਹੀਨੇ ਹਜਾਰਾਂ ਬੇਸਹਾਰਾ ਗਰੀਬ ਪਰਿਵਾਰ ਅਤੇ ਵਿਧਵਾਵਾਂ ਮਾਵਾਂ ਨੂੰ ਫਰੀ ਰਾਸਨ ਦਿੱਤਾ ਜਾਂਦਾ ਹੈ ਉਸ ਦੇ ਵਿੱਚ ਇਹ ਸਾਡੀ ਸੰਸਥਾ ਕਦੀ ਨਹੀਂ ਦੇਖਦੀ ਕਿ ਉਹ ਪਰਿਵਾਰ ਕਿਸ ਧਰਮ ਦਾ ਹੈ. ਬੱਸ ਬੇਸਹਾਰਿਆ ਦੀ ਸੇਵਾ ਕਰਨੀ ਹੈ ਇਹ ਦੇਖਣਾ ਹੈ ਸਾਡੀ ਮਨਿਸਟਰੀ ਦੀ ਇਹ ਹੀ ਖਾਸੀਅਤ ਹੈ ਤੁਸੀਂ ਪਿਛਲੇ ਮਹੀਨੇ ਵੀ ਦੇਖਿਆ ਹੋਣਾ.
ਜਿਸ ਤਰ੍ਹਾਂ ਪੰਜਾਬ ਵਿੱਚ ਹੜ੍ਹ ਆਇਆ ਸੀ ਯਾ ਭਾਰਤ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਹੜ੍ਹਾਂ ਨਾਲ ਲੋਕਾਂ ਦਾ ਜੀਉਣਾ ਮੁਸਕਿਲ ਹੋਇਆ ਸੀ ਤਾ ਸਾਡੀ ਮਨਿਸਟਰੀ ਨੇ ਘਰ ਘਰ ਜਾ ਕੇ ਹਰ ਇੱਕ ਪਰਿਵਾਰ ਨੂੰ ਖਾਣ ਪੀਣ ਦਾ ਸਮਾਨ ਇੱਕ ਇੱਕ ਮਹੀਨੇ ਦਾ ਦਿੱਤਾ ਸੀ ਸੋ ਸਾਡੀ ਮਨਿਸਟਰੀ ਇਸੇ ਤਰ੍ਹਾਂ ਆਪਣਿਆਂ ਸੇਵਾਵਾਂ ਬਗੈਰ ਕਿਸੇ ਲਾਲਚ ਦੇ ਪੁਰੇ ਦੇਸ ਵਿੱਚ ਜਾਰੀ ਰਖੇਗੀ.